ਹੰਝੂਆਂ ਦੀ ਬਰਸਾਤ ,
ਰੁੱਕਣ ਦਾ ਨਾਮ ਹੀ ਨਹੀਂ ਲੈਂਦੀ ,
ਜਿਹੜੇ ਚੁੱਪ ਕਰਵਾਉਂਦੇ ਹੁੰਦੇ , ਓਹੀ ਰੁੱਸ ਬੈਠੇ ।
ਸਵਾਲਾਂ ਦੀ ਉਲਝਣ ,
ਵੱਧ ਰਹੀ ਹੈ ਅਮਰਵੇਲ ਵਾਗੂੰ ,
ਜੋ ਸਵਾਲ ਸੁਲਝਾਉਂਦੇ ਹੁੰਦੇ ,ਓਹੀ ਰੁੱਸ ਬੈਠੇ ।
ਭਟਕ ਗਏ ਹਾਂ ,
ਜ਼ਿੰਦਗੀ ਦੇ ਏਸ ਮੋੜ ਉੱਤੇ ,
ਜਿਹੜੇ ਰਸਤਾ ਵਿਖ਼ਾਉਂਦੇ ਹੁੰਦੇ , ਓਹੀ ਰੁੱਸ ਬੈਠੇ ॥
ਨਿੱਤ ਦਾ ਸ਼ਰਾਬੀ ,
ਹੁਣ ਹੋ ਗਿਆ '' ਘੁਮਾਣ " ,
ਜਿਹੜੇ ਪੀਣ ਤੋਂ ਹਟਾਉਂਦੇ ਹੁੰਦੇ , ਓਹੀ ਰੁੱਸ ਬੈਠੇ ॥
ਲੇਖਕ : ਜਰਨੈਲ ਘੁਮਾਣ
Mobil no. +91-98885-05577
E-mail : ghuman5577@yahoo.com
Posted By : Jarnail Ghuman
************************************************************
About jarnail ghuman : jarnail singh ghuman , punjabi geet- sangeet, punjabi song/ songs,deshi punjabi song, punjabi music, punjabi Films ,sada punjab,apna punjab, mera punjab , rangla punjab,jatt punjabi, sher punjabi, punjabi jokes .punjabi virsa ,punjab news, punjabi articles, punjabi stories, punjabi books, aapna punjab.com, sur sangam , cmc , studio sur sangam, punjabi chutkale , virsa , virasat , apna pind , kabbadi, news, punjabi music album , punjabi video .media junctions.
No comments:
Post a Comment