Monday, May 30, 2011

ਰਾਜ਼ਦਾਰ ਬਣਾਉਣੇ ਛੱਡ ਬੈਠਾ

ਜਦ ਤੋਂ ਸਭ ਰਾਜ਼ ਬੇਪਰਦ ਹੋਏ ,ਰਾਜ਼ਦਾਰ ਬਣਾਉਣੇ ਛੱਡ ਬੈਠਾ ।

 ਕੋਈ ਦੁੱਖਾਂ ਦਾ ਹਮਦਰਦ ਨਹੀਂ ,ਦੁੱਖਦਰਦ ਸੁਣਾਉਣੇ ਛੱਡ ਬੈਠਾ ।

 ਹੁਣ ਭੀੜ ਇਕੱਠੀ ਕਰਨ ਵਾਲੇ , ਸਭ ਢੋਲ ਵਜਾਉਣੇ ਛੱਡ ਬੈਠਾ ।

‘ਘੁਮਾਣ’ ਸਿੰਮਦਿਆਂ ਜਖ਼ਮਾਂ ਨੂੰ , ਹੁਣ ਨਿੱਤ ਦਿਖਾਉਣੇ ਛੱਡ ਬੈਠਾ ॥

ਲੇਖਕ : ਜਰਨੈਲ ਘੁਮਾਣ

Posted By : jarnail ghuman

email : ghuman5577@yahoo.com

contact no : 098885-05577

************************************************************
About jarnail ghuman : jarnail singh ghuman , punjabi geet- sangeet, punjabi song/ songs,deshi punjabi song, punjabi music, punjabi Films ,sada punjab,apna punjab, mera punjab , rangla punjab,jatt punjabi, sher punjabi, punjabi jokes .punjabi virsa ,punjab news, punjabi articles, punjabi stories, punjabi books, aapna punjab.com, sur sangam , cmc , studio sur sangam, punjabi chutkale , virsa , virasat , apna pind , kabbadi, news, punjabi music album , punjabi video .media junctions.

Tuesday, May 17, 2011

ਇੰਤਜ਼ਾਰ ਕਰਦਾ ਹਾਂ

ਮੈਂ ਹਾਲੇ ਵੀ ਕਿਸਮਤ ਜਿਹੀ ਤੇ ,
                              ਡਾਢਾ  ਹੀ ਇਤਬਾਰ ਕਰਦਾ ਹਾਂ ।

ਲੰਘੀਆਂ ਹਵਾਵਾਂ ਦੇ ਮੁੜਨ ਦਾ ,
                            ਅਕਸਰ ਹੀ ਇੰਤਜ਼ਾਰ ਕਰਦਾ ਹਾਂ ।

ਆਪਣੇ ਦਿਲ ਦੀ ਗੱਲ ਦਾ ,
                      ਬੱਸ ਦਿਲ ਤੱਕ ਹੀ ਇਜ਼ਹਾਰ ਕਰਦਾ ਹਾਂ ।

‘ਘੁਮਾਣ’ ਮੰਜ਼ਿਲਾਂ ਪਾਉਣ ਲਈ,
                             ਉਮੀਦਾਂ ਦਾ ਵਿਉਪਾਰ ਕਰਦਾ ਹਾਂ ॥

ਲੇਖਕ : ਜਰਨੈਲ ਘੁਮਾਣ

Posted By : jarnail ghuman

  email : ghuman5577@yahoo.com

contact no : 098885-05577

************************************************************
About jarnail ghuman : jarnail singh ghuman , punjabi geet- sangeet, punjabi song/ songs,deshi punjabi song, punjabi music, punjabi Films ,sada punjab,apna punjab, mera punjab , rangla punjab,jatt punjabi, sher punjabi, punjabi jokes .punjabi virsa ,punjab news, punjabi articles, punjabi stories, punjabi books, aapna punjab.com, sur sangam , cmc , studio sur sangam, punjabi chutkale , virsa , virasat , apna pind , kabbadi, news, punjabi music album , punjabi video .media junctions.

ਦੋਸਤਾ ਦੀ ਦੋਸਤੀ ਰਾਸ ਨਾ ਆਈ

ਬੇਸ਼ੱਕ ਜ਼ਮਾਨੇ ਨੇ ਖੰਭ ਕੁੱਤਰ ਦਿੱਤੇ ,
                          ਫਿਰ ਵੀ ਉਡਾਰੀਆਂ ਲਗਾਉਣ ਜੀਅ ਕਰਦਾ ਹੈ ।

ਦੋਸਤਾ ਦੀ ਦੋਸਤੀ ਰਾਸ ਨਾ ਆਈ ਭਾਂਵੇਂ ,
                        ਦੋਸਤ ਨਵੇਂ ਬਣਾਉਣ ਨੂੰ ਜੀਅ ਕਰਦਾ ਹੈ ।

ਸਾਡੇ ਨਾਲ ਨਹੀਂ ਨਿਭੇ ਸਾਡੇ ਯਾਰ ਹੀ ਬੇਸ਼ੱਕ ,
                      ਤਾਂ ਵੀ ਯਾਰੀਆਂ ਲਾਉਣ ਨੂੰ ਜੀਅ ਕਰਦਾ ਹੈ ।

ਬਿਖ਼ੜੇ ਰਾਹਾਂ ’ਚ ਭਟਕ ਗਏ ਹਾਂ ਮੰਜ਼ਿਲਾਂ ਤੋਂ ,
                           ਪੈਂਡੇ ਨਵੇਂ ਅਪਣਾਉਣ ਨੂੰ ਜੀਅ ਕਰਦਾ ਹੈ ।

ਜੋ ਚਾਹੁੰਦੇ ਸੀ ਬੇਸ਼ੁਮਾਰ ਇੱਕ ਦਿਨ ਸਾਨੂੰ,
                       ਅੱਜ ਵੀ ਉਹਨਾਂ ਨੂੰ ਚਾਹੁਣ ਨੂੰ ਜੀਅ ਕਰਦਾ ਹੈ ।

ਦਰਦ ਸੀਨੇ ’ਚ ਉਠਦਾ ਰਹੇ ਨਿਸ ਦਿਨ ,
                           ਮੱਲ੍ਹਮ  ਯਾਦਾਂ ਦੀ ਲਾਉਣ ਨੂੰ ਜੀਅ ਕਰਦਾ ਹੈ ।

ਉਹ ਕਰਨ ਬਦਖੋਈਆਂ ਦਿਨ ਰਾਤ ਦਿਲ ਖ੍ਹੋਲ,
                               ਤਾਂ ਵੀ ਸਾਡਾ ਸਲਾਹੁਣ ਨੂੰ ਜੀਅ ਕਰਦਾ ਹੈ ।

ਵਾਰ ਵਾਰ ਐਵੇਂ ਕਰਨੇ ਕੀ ਨਿੱਤ ਪਛਤਾਵੇ ,
                                 ਇੱਕੋ ਵਾਰ ਪਛਤਾਉਣ ਨੂੰ ਜੀਅ ਕਰਦਾ ਹੈ ।

ਬੇਵਫ਼ਾਈਆਂ ਦੇ ਮਿਲੇ ਨੇ ਖਿਤਾਬ ਭਾਂਵੇਂ ਸਾਨੂੰ,
                                  ਗੱਲਾਂ ਸਭੈ ਝੂਠਲਾਉਣ ਨੂੰ ਜੀਅ ਕਰਦਾ ਹੈ ।

ਧੋਖੇ ਨਾਲ ਹਰਾ ਗਏ ਬਣ ਆਪਣੇ ਹੀ ਗੈਰ ,
                                  ਗੈਰਾ ਤਾਂਈਂ ਹਰਾਉਣ ਨੂੰ ਜੀਅ ਕਰਦਾ ਹੈ ।

ਹੁਣ ਤੱਕ ਭਾਂਵੇਂ ਹਾਰਾਂ ਹੀ ਨੇ “ਘੁਮਾਣ” ਪੱਲੇ ,
                                ਬਾਜ਼ੀ ਜਿੱਤ ਕੇ ਆਉਣ ਨੂੰ ਜੀਅ ਕਰਦਾ ਹੈ ॥

ਲੇਖਕ : ਜਰਨੈਲ ਘੁਮਾਣ

Posted By : jarnail ghuman

email ; ghuman5577@yahoo.com

Contact No : 098885-05577