ਬੇਸ਼ੱਕ ਜ਼ਮਾਨੇ ਨੇ ਖੰਭ ਕੁੱਤਰ ਦਿੱਤੇ ,
ਫਿਰ ਵੀ ਉਡਾਰੀਆਂ ਲਗਾਉਣ ਜੀਅ ਕਰਦਾ ਹੈ ।
ਦੋਸਤਾ ਦੀ ਦੋਸਤੀ ਰਾਸ ਨਾ ਆਈ ਭਾਂਵੇਂ ,
ਦੋਸਤ ਨਵੇਂ ਬਣਾਉਣ ਨੂੰ ਜੀਅ ਕਰਦਾ ਹੈ ।
ਸਾਡੇ ਨਾਲ ਨਹੀਂ ਨਿਭੇ ਸਾਡੇ ਯਾਰ ਹੀ ਬੇਸ਼ੱਕ ,
ਤਾਂ ਵੀ ਯਾਰੀਆਂ ਲਾਉਣ ਨੂੰ ਜੀਅ ਕਰਦਾ ਹੈ ।
ਬਿਖ਼ੜੇ ਰਾਹਾਂ ’ਚ ਭਟਕ ਗਏ ਹਾਂ ਮੰਜ਼ਿਲਾਂ ਤੋਂ ,
ਪੈਂਡੇ ਨਵੇਂ ਅਪਣਾਉਣ ਨੂੰ ਜੀਅ ਕਰਦਾ ਹੈ ।
ਜੋ ਚਾਹੁੰਦੇ ਸੀ ਬੇਸ਼ੁਮਾਰ ਇੱਕ ਦਿਨ ਸਾਨੂੰ,
ਅੱਜ ਵੀ ਉਹਨਾਂ ਨੂੰ ਚਾਹੁਣ ਨੂੰ ਜੀਅ ਕਰਦਾ ਹੈ ।
ਦਰਦ ਸੀਨੇ ’ਚ ਉਠਦਾ ਰਹੇ ਨਿਸ ਦਿਨ ,
ਮੱਲ੍ਹਮ ਯਾਦਾਂ ਦੀ ਲਾਉਣ ਨੂੰ ਜੀਅ ਕਰਦਾ ਹੈ ।
ਉਹ ਕਰਨ ਬਦਖੋਈਆਂ ਦਿਨ ਰਾਤ ਦਿਲ ਖ੍ਹੋਲ,
ਤਾਂ ਵੀ ਸਾਡਾ ਸਲਾਹੁਣ ਨੂੰ ਜੀਅ ਕਰਦਾ ਹੈ ।
ਵਾਰ ਵਾਰ ਐਵੇਂ ਕਰਨੇ ਕੀ ਨਿੱਤ ਪਛਤਾਵੇ ,
ਇੱਕੋ ਵਾਰ ਪਛਤਾਉਣ ਨੂੰ ਜੀਅ ਕਰਦਾ ਹੈ ।
ਬੇਵਫ਼ਾਈਆਂ ਦੇ ਮਿਲੇ ਨੇ ਖਿਤਾਬ ਭਾਂਵੇਂ ਸਾਨੂੰ,
ਗੱਲਾਂ ਸਭੈ ਝੂਠਲਾਉਣ ਨੂੰ ਜੀਅ ਕਰਦਾ ਹੈ ।
ਧੋਖੇ ਨਾਲ ਹਰਾ ਗਏ ਬਣ ਆਪਣੇ ਹੀ ਗੈਰ ,
ਗੈਰਾ ਤਾਂਈਂ ਹਰਾਉਣ ਨੂੰ ਜੀਅ ਕਰਦਾ ਹੈ ।
ਹੁਣ ਤੱਕ ਭਾਂਵੇਂ ਹਾਰਾਂ ਹੀ ਨੇ “ਘੁਮਾਣ” ਪੱਲੇ ,
ਬਾਜ਼ੀ ਜਿੱਤ ਕੇ ਆਉਣ ਨੂੰ ਜੀਅ ਕਰਦਾ ਹੈ ॥
ਲੇਖਕ : ਜਰਨੈਲ ਘੁਮਾਣ
Posted By : jarnail ghuman
email ;
ghuman5577@yahoo.com
Contact No : 098885-05577
************************************************************
About jarnail ghuman : jarnail singh ghuman , punjabi geet- sangeet, punjabi song/ songs,deshi punjabi song, punjabi music, punjabi Films ,sada punjab,apna punjab, mera punjab , rangla punjab,jatt punjabi, sher punjabi, punjabi jokes .punjabi virsa ,punjab news, punjabi articles, punjabi stories, punjabi books, aapna punjab.com, sur sangam , cmc , studio sur sangam, punjabi chutkale , virsa , virasat , apna pind , kabbadi, news, punjabi music album , punjabi video .media junctions.